ਸੱਚੀ ਕਹਾਣੀ ਦੇ ਅਧਾਰਿਤ ਫਿਲਮ "ਨਰੈਣਾ" ਦੀ ਸ਼ੂਟਿੰਗ ਹੋਈ ਮੁਕੰਮਲ।

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਪਿੰਡ ਭਾਗੀਵਾਂਦਰ ਅਤੇ ਸੰਗਤ ਖੁਰਦ ਵਿਖੇ ਚੱਲ ਰਹੀ ਫਿਲਮ ਨਰੈਣਾ ਦੀ ਸ਼ੂਟਿੰਗ ਮੁਕੱਮਲ ਹੋ ਗਈ ਹੈ। ਇਸ ਫ਼ਿਲਮ ਦੇ ਪ੍ਰਡਿਊਸਰ ਸ. ਮੇਵਾ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਫ਼ਿਲਮ ਰੰਧਾਵਾ ਮਿਊਜ਼ਿਕ ਵਿਚ ਰਿਲੀਜ਼ ਕੀਤੀ ਜਾਵੇਗੀ ਅਤੇ ਇਹ ਫ਼ਿਲਮ ਉਹਨਾਂ ਦੇ ਪਰਿਵਾਰ ਦੀ ਸੱਚੀ ਕਹਾਣੀ ਤੇ ਅਧਾਰਿਤ ਹੈ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਗੁਰਸੇਵਕ ਸੰਗਤ ਹਨ। ਇਸ ਫ਼ਿਲਮ ਦੇ ਡਾਇਰੈਕਟਰ ਮੋਤੀ ਰਾਮ ਹਨ ਜਦਕਿ ਮੇਕਅੱਪ ਸ਼ੇਰਬਾਜ਼ ਦਾ ਅਤੇ ਅਸਿਸਟੈਂਟ ਡਾਇਰੈਕਟਰ ਕੁਲਵਿੰਦਰ ਚਾਨੀ ਹਨ। ਕੈਮਰਾ ਦੀਪ ਕਲਿਆਣ ਅਤੇ ਬੰਟੂ ਦਾ ਹੈ ਅਤੇ ਇਸ ਫ਼ਿਲਮ ਦੇ ਐਡੀਟਰ ਰਾਜ ਮਾਨ ਹਨ। ਇਸ ਫ਼ਿਲਮ ਵਿਚ ਪੰਜਾਬੀ ਗਾਇਕਾ ਰੁਪਿੰਦਰ ਰੰਧਾਵਾ, ਗਾਇਕਾ ਹਰਮੀਤ ਜੱਸੀ, ਪੰਜਾਬੀ ਗਾਇਕ ਜੱਗਾ ਸੂਰਤੀਆ ਤੋਂ ਇਲਾਵਾ ਤਰਸੇਮ ਬੁੱਟਰ, ਮੋਤੀ ਰਾਮ, ਗੁਰਸੇਵਕ ਸਿੰਘ ਬੀੜ, ਗੁਰਸੇਵਕ ਸੰਗਤ, ਗੁਰਮੀਤ ਬੁੱਟਰ, ਮੈਡਮ ਖੁਸ਼ਵੀਰ ਕੌਰ, ਜੱਸੀ ਕੌਰ ਮਲੇਰਕੋਟਲਾ, ਨਵੀ ਜਟਾਣਾ, ਮੋਹਿਤ ਤੇ ਖੇਤਾ ਸਿੰਘ ਆਦਿ ਨੇ ਭੂਮਿਕਾਵਾਂ ਨਿਭਾਈਆਂ ਹਨ। ਮੇਵਾ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਸੇ ਇੱਕ ਦੀ ਅਗਿਆਨਤਾ ਕਾਰਨ ਕਿਸ ਤਰ੍ਹਾਂ ਤਿੰਨ ਜ਼ਿੰਦਗੀਆਂ ਬਰਬਾਦ ਹੋ ਗਈਆਂ। ਸ. ਰੰਧਾਵਾ ਨੇ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਪਹਿਲਾਂ ਫਿਲਮਾਏ ਗੀਤਾਂ ਨੂੰ ਦਰਸ਼ਕਾਂ ਨੇ ਰੱਜਵਾਂ ਪਿਆਰ ਉਸੇ ਤਰਾਂ ਇਸ ਫਿਲਮ ਨੂੰ ਵੀ ਭਰਪੂਰ ਹੁੰਗਾਰਾ ਦੇਣਗੇ। ਜਲਦ ਹੀ ਇਹ ਫ਼ਿਲਮ ਦਰਸ਼ਕਾਂ ਦੀ ਕਚਿਹਰੀ ਵਿਚ ਪੇਸ਼ ਕੀਤੀ ਜਾਵੇਗੀ।