28,ਨਵੰਬਰ ਦੋਰਾਹਾ (ਆਨੰਦ) : ਗੁਰੂਦਵਾਰਾ ਸ਼੍ਰੀ ਸਿੰਘ ਸਭਾ ਦੋਰਾਹਾ ਵਲੋਂ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਪੂਰਵ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ, ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸਨ.ਇਹ ਨਗਰ ਕੀਰਤਨ ਸਥਾਨਕ ਗੁਰੂਦਵਾਰਾ ਸ਼੍ਰੀ ਸਿੰਘ ਸਭਾ ਦੋਰਾਹਾ ਤੋਂ ਸ਼ੁਰੂ ਹੋ ਕੇ ਦੋਰਾਹਾ ਦੇ ਮੇਨ ਬਾਜ਼ਾਰ ਵਿੱਚੋ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਗੁਰੂਦਵਾਰਾ ਸ਼੍ਰੀ ਕਲਗੀਧਰ ਸਾਹਿਬ ਪਹੁੰਚਿਆ. ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ ਤੇ ਭਰਵਾਂ ਸਵਾਗਤ ਕਰਦਿਆਂ ਸੰਗਤਾਂ ਲਈ ਲੰਗਰ ਵੀ ਲਗਾਏ ਗਏ, ਇਸ ਨਗਰ ਕੀਰਤਨ ਵਿਚ ਗੁਰੂਦਵਾਰਾ ਸਾਹਿਬ ਦੇ ਸਮੂਹ ਅਹੁਦੇਦਾਰਾਂ ਵਲੋਂ ਗੁਰੂ ਸਾਹਿਬਾਨ ਦੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ.