ਦੋਰਾਹਾ,ਦੋਰਾਹਾ ਦੇ ਅੜੈਚਾਂ ਚੌਂਕ ਸਥਿਤ ਸੋਨੀ ਅੱਖਾਂ ਦੇ ਹਸਪਤਾਲ ਦੇ ਮਾਲਕ ਡਾ.ਰਿਭੁ ਸੋਨੀ ਨੂੰ ਉਸ ਸਮੇ ਗਹਿਰਾ ਸਦਮਾ ਲਗਾ,ਜਦੋ ਕੱਲ ਸਵੇਰੇ ਅਚਾਨਕ ਓਹਨਾ ਦੇ ਸਤਿਕਾਰਯੋਗ ਪਿਤਾ ਜੀ''ਡਾ.ਵਿਜੈ ਪਾਲ ਸੋਨੀ 73 ਸਾਲ ਦੀ ਉਮਰ ਅਚਾਨਕ 27,ਫਰਵਰੀ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਖਤਮ ਕਰਦੇ ਹੋਏ,ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ.ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਿਭੁ ਸੋਨੀ ਤੇ ਡਾ.ਰੁਬੀਨਾ ਸੋਨੀ ਨੇ ਦੱਸਿਆ ਕਿ ਓਹਨਾ ਦੇ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਨਮਿਤ(ਚੌਥਾ ਉਠਾਲਾ)ਗਰੁੜ ਪੁਰਾਨ ਪਾਠ ਦੇ ਭੋਗ 2 ਮਾਰਚ ਦਿਨ ਬੁੱਧਵਾਰ ਨੂੰ ਦੁਪਹਿਰ 2ਵਜੇ ਤੋਂ 3ਵਜੇ ਤੱਕ ਓਹਨਾ ਦੇ ਗ੍ਰਹਿ ਅੜੈਚਾਂ ਚੌਂਕ ਸਥਿਤ ਸੋਨੀ ਹਸਪਤਾਲ ਵਿਖੇ ਪਾਏ ਜਾਣਗੇ.