ਭਾਈ ਦਇਆ ਸਿੰਘ ਸੇਵਾ ਦੱਲ ਵਲੋਂ ਅੰਬਾਲਾ-ਰਾਜਪੁਰਾ ਹਾਈਵੇ ਤੇ ਲਾਇਆ ਲੰਗਰ

ਰਾਜਪੁਰਾ, 27 ਦਸੰਬਰ ( ਰਾਜੇਸ਼ ਡਾਹਰਾ ) ਇਥੋ ਦੇ ਕੋਮੀ ਸ਼ਾਹ ਮਾਰਗ ਨੰਬਰ 1 ਅੰਬਾਲਾ ਰਾਜਪੁਰਾ ਰੋਡ ਤੇ ਭਾਈ ਦਯਾ ਸਿੰਘ ਸੇਵਾ ਦੱਲ ਦੇ ਮੁੱਖ ਸੇਵਾਦਾਰ ਸੰਦੀਪ ਪਾਲ ਸਿੰਘ ਅਤੇ ਭਾਈ ਗੁਨੀਤਪਾਲ ਸਿੰਘ ਦੀ ਸਾਂਝੀ ਅਗਵਾਈ ਹੇਠ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਨੀਤਪਾਲ ਸਿੰਘ ਵਾਰਿਸ ਨੇ ਦੱਸਿਆ ਕਿ ਸਮੂਹ ਨੋਜਵਾਨਾਂ ਵਲੋ ਆਪਣੀਆਂ ਤਨਖਾਹਾਂ ਵਿਚੋ ਦਸਵੰਧ ਕੱਡਕੇ ਸਾਹਿਬਜਾਦਿਆਂ ਦੀ ਲਾਸਾਨੀ ਸਹਾਦਤ ਨੂੰ ਮੁੱਖ ਰਖਦਿਆ ਪੰਜਾਬ ਪ੍ਰਵੇਸ਼ ਦੁਆਰ ਅੰਬਾਲਾ ਰਾਜਪੁਰਾ ਰੋਡ ਤੇ ਚਾਹ, ਪਕੋੜੇ, ਬ੍ਰੈਡ, ਸਬਜੀਆਂ, ਦਾਲਾਂ ਅਤੇ ਪਰਸ਼ਾਦਿਆਂ ਦਾ ਲੰਗਰ ਲਾਇਆ ਗਿਆ ਹੈ। ਇਸ ਮੋਕੇ ਜਸਵੀਰ ਸਿੰਘ, ਗੋਰਵਜੀਤ ਸਿੰਘ ਭੱਟੀ, ਹਰਪ੍ਰੀਤ ਸਿੰਘ ਮੋਨੂੰ, ਪ੍ਰੀਤੀ ਪਾਲ ਸਿੰਘ, ਪ੍ਰਭਜੋਤ ਸਿੰਘ, ਰਮਨਦੀਪ ਸਿੰਘ ਸੋਢੀ, ਨਵਜੋਤ ਸਿੰਘ, ਜਸਪ੍ਰੀਤ ਸਿੰਘ ਜੋਨੀ, ਰਿੰਕੂ ਵਾਲੀਆ, ਇੰਦਪਾਲ ਸਿੰਘ ਡਾਲਰ, ਸੁਰਿੰਦਰ ਸਿੰਘ ਫਰੀਦਪੁਰ, ਰਜਿੰਦਰ ਸਿੰਘ ਭੋਲਾ ਸਮੇਤ ਹੋਰ ਸੇਵਾਦਾਰ ਹਾਜਰ ਸਨ।