ਰਾਜਪੁਰਾ ਵਾਰਡ ਨੰ.15 ਦੇ ਦਰਜਨਾਂ ਲੋਕ ਆਪ ਪਾਰਟੀ ਵਿੱਚ ਸ਼ਾਮਿਲ

ਰਾਜਪੁਰਾ,18 ਦਸੰਬਰ( ਰਾਜੇਸ਼ ਡਾਹਰਾ)ਰਾਜਪੁਰਾ ਦੇ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਦਰਜਨਾਂ ਦੇ ਕਰੀਬ ਲੋਕ ਆਪ ਪਾਰਟੀ ਦੇ ਨੇਤਾ ਦੀਪਕ ਸੂਦ ਦੀ ਅਗੁਵਾਈ ਵਿਚ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।ਇਸ ਮੌਕੇ ਤੇ ਦੀਪਕ ਸੂਦ ਨੇ ਦੱਸਿਆ ਕਿ ਅੱਜ ਰਾਜਪੁਰਾ ਤੋਂ ਵਾਰਡ ਨੰ 15 ਤੋਂ ਸਾਡੀਆਂ ਭੈਣਾਂ,ਭਰਾਵਾਂ ਅਤੇ ਮਾਤਾਵਾਂ ਰਜਨੀ, ਜਗਦੀਸ਼, ਗੁਰਮੀਤ ਕੌਰ, ਬਲਬੀਰ ਸਿੰਘ, ਜਸਵਿੰਦਰ ਕੌਰ, ਨਿਸ਼ਾ ਰਾਣੀ, ਪੂਨਮ ਦੇਵੀ, ਜਸਵਿੰਦਰ ਕੌਰ, ਕਿਰਨ, ਲੀਨਾ, ਨਿਰਮਲਾ, ਕੁਲਦੀਪ ਕੌਰ ਅਤੇ ਸੰਜੇ ਸਹਿਤ ਕਈ ਲੋਕਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਅਤੇ ਕਿਹਾ ਕੀ ਰਾਜਪੁਰਾ ਵਾਸੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਤੋਂ ਬਹੁਤ ਜ਼ਿਆਦਾ ਖ਼ੁਸ਼ ਹੈ ਅਤੇ ਦਿੱਲੀ ਦੇ ਵਿਚ ਜੋ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਉਹ ਸਹੂਲਤਾਂ ਹੁਣ ਅਸੀਂ ਆਪਣੇ ਹੱਲਕਾ ਰਾਜਪੁਰਾ ਵਿੱਚ ਵੀ ਚਾਹੁੰਦੇ ਹਾਂ।ਇਸ ਮੌਕੇ ਤੇ ਵਾਰਡ ਵਾਸੀਆਂ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ। ਇਸ ਮੌਕੇ ਤੇ ਦੀਪਕ ਸੂਦ, ਮਨੀਸ਼ ਸੂਦ,ਗਗਨਦੀਪ ਸਿੰਘ ਜੌਲੀ, ਸਤਿੰਦਰ ਕੁਮਾਰ, ਕਮਲ ਕੁਮਾਰ, ਰਜਿੰਦਰ ਰਾਣਾ ਮੌਜੂਦ ਸਨ।