ਸਿੱਖ ਮਿਸ਼ਨਰੀ ਕਾਲਜ ਦਾ “ਦੋ ਸਾਲਾ ਪੱਤਰ ਵਿਹਾਰ ਕੋਰਸ” ਹਜਾਰਾਂ ਪ੍ਰਚਾਰਕ ਤਿਆਰ ਕਰ ਰਿਹਾ: ਹੁਣ SMC Online ਐਪ ਰਾਹੀਂ ਵੀ ਦਾਖਲਾ
- ਪੰਥਕ ਮਸਲੇ ਅਤੇ ਖ਼ਬਰਾਂ
- 05 Feb,2025

ਸਿੱਖ ਮਿਸ਼ਨਰੀ ਕਾਲਜ ਵੱਲੋਂ ਚਲਾਇਆ ਜਾ ਰਹਾ “ਦੋ ਸਾਲਾ ਪੱਤਰ ਵਿਹਾਰ ਕੋਰਸ” ਹਜਾਰਾਂ ਵਿਦਿਆਰਥੀਆਂ ਨੂੰ ਸਿੱਖੀ ਦੇ ਪ੍ਰਚਾਰ ਲਈ ਤਿਆਰ ਕਰ ਚੁੱਕਾ ਹੈ। ਇਹ ਜਾਣਕਾਰੀ ਕਾਲਜ ਦੀ ਸੁਪਰੀਮ ਕੌਂਸਲ ਮੈਂਬਰ ਬੀਬੀ ਸਤਿੰਦਰ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਕੋਰਸ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਘਰ ਬੈਠੇ ਪੂਰਾ ਕੀਤਾ ਜਾ ਸਕਦਾ ਹੈ। ਹੁਣ, ਇਸ ਨੂੰ ਹੋਰ ਆਸਾਨ ਬਣਾਉਂਦੇ ਹੋਏ, ਕਾਲਜ ਨੇ “SMC Online” ਮੋਬਾਈਲ ਐਪ ਵੀ ਲਾਂਚ ਕੀਤੀ ਹੈ, ਜਿਸ ਰਾਹੀਂ ਵਿਦਿਆਰਥੀ ਆਸਾਨੀ ਨਾਲ ਦਾਖਲਾ ਲੈ ਸਕਣਗੇ।
ਬੀਬੀ ਸਤਿੰਦਰ ਕੌਰ ਨੇ ਸਾਰੇ ਮੈਂਬਰਾਂ ਨੂੰ ਐਪ ਦੀ ਟ੍ਰੇਨਿੰਗ ਲੈਣ ਲਈ ਵੀ ਕਿਹਾ, ਤਾਂ ਜੋ ਇਸ ਕੋਰਸ ਦੀ ਜਾਣਕਾਰੀ ਹੋਰ ਵਿਅਕਤੀਆਂ ਤੱਕ ਪਹੁੰਚ ਸਕੇ ਅਤੇ ਸਿੱਖੀ ਦੇ ਫ਼ਲਸਫ਼ੇ ਨੂੰ ਤੇਜ਼ੀ ਨਾਲ ਫੈਲਾਇਆ ਜਾ ਸਕੇ।
Posted By:

Leave a Reply