25 ਦਸੰਬਰਦੋਰਾਹਾ,(ਅਮਰੀਸ਼ ਆਨੰਦ) - ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਅੱਜ "ਸਾਧੂ ਸੁੰਦਰ ਸੀ.ਐਫ.ਸੀ ਚਰਚ"ਦੋਰਾਹਾ ਵਿਖੇ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਚਰਚ ਦੋਰਾਹਾ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਸੁਦਰਸ਼ਨ ਕੁਮਾਰ ਪੱਪੂ ਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਗਹੀਰ ਉਚੇਚੇ ਤੌਰ ਤੇ ਇੱਥੇ ਪੁੱਜੇ ਅਤੇ ਉਨ੍ਹਾਂ ਵੱਲੋਂ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ ਗਈ ਓਹਨਾ ਨਾਲ ਵਿਸ਼ੇਸ਼ ਤੌਰ ਤੇ ਚਰਚ ਦੇ ਪਾਸਟਰ "ਲੁਭਾਇਆ ਮਸੀਹ" ਤੇ ਬਾਲ ਰੂਪ ਵਿਚ "ਸੈਂਟਾ ਕਲੌਸ" ਦੇ ਰੂਪ ਵਿਚ ਸੱਜੇ ਛੋਟੇ ਛੋਟੇ ਬੱਚੇ ਵੀ ਹਾਜ਼ਿਰ ਸਨ.