ਮੋਟਰਸਾਈਕਲ ਸਵਾਰ ਨੇ ਖੋਇਆ ਔਰਤ ਦਾ ਬੈਗ

ਰਾਜਪੁਰਾ(ਰਾਜੇਸ਼ ਡਾਹਰਾ)ਇਥੇ ਦੇ ਐਨ ਟੀ ਸੀ ਸਕੂਲ ਕੋਲ ਕੱਲ ਰਾਤ ਇਕ ਔਰਤ ਜੋ ਕਿ ਆਪਣੇ ਪਤੀ ਨਾਲ ਆਪਣੇ ਭਰਾ ਦੇ ਘਰ ਵਿਕਾਸ ਨਗਰ ਜਾ ਰਹੀ ਸੀ ਤਾਂ ਐਨ ਟੀ ਸੀ ਸਕੂਲ ਨੰਬਰ1 ਨਜਦੀਕ ਮਾਤਾ ਈਸ਼ਵਰ ਦੇਵੀ ਚੋਕ ਕੋਲਇਕ ਮੋਟਰਸਾਈਕਲ ਸਵਾਰ ਲੜਕੇ ਨੇ ਉਸ ਔਰਤ ਦਾ ਬੈਗ ਖਿੱਚ ਕੇ ਫਰਾਰ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਐਨ ਟੀ ਸੀ 1 ਨੰਬਰ ਸਕੂਲ ਕੋਲ ਜਿਥੇ ਕਿ ਜਿਆਦਾ ਤਰ ਸਟ੍ਰੀਟ ਲਾਈਟਾਂ ਬੰਦ ਰਹਿੰਦੀ ਹਨ ਰਾਤ 9 ਵਜੇ ਕਿਸੇ ਮੋਟਰਸਾਈਕਲ ਸਵਾਰ ਲੜਕੇ ਨੇ ਪੈਦਲ ਆਪਣੇ ਪਤੀ ਅੰਸ਼ੂਲ ਨਾਲ ਜਾ ਰਹੀ ਦਿਪਤੀ ਵਾਸੀ ਮੁਜੱਫਰ ਨਗਰ ਦਾ ਹੱਥ ਵਿਚੋਂ ਬੈਗ ਖਿੱਚ ਹਨੇਰੇ ਦਾ ਲਾਭ ਲੈ ਕੇ ਫਰਾਰ ਹੋ ਗਿਆ ।ਬੈਗ ਵਿਚ 10 ਹਜਾਰ ਰੁਪਏ ,ਮੋਬਾਇਲ ਅਤੇ ਸੋਨੇ ਦੇ ਟੋਪਸ ਸਨ ਜਿਸਦੀ ਕਸਤੁਰਬਾ ਚੋਕੀ ਨੂੰ ਸੂਚਨਾ ਦੇ ਦਿਤੀ ਗਈ ਤੇ ਪੁਲਿਸ ਵਲੋਂ ਭਾਲ ਜਾਰੀ ਹੈ।