ਰਾਮਾਂ ਮੰਡੀ,31 ਜੁਲਾਈ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੀ ਜੰਮਪਲ ਅਤੇ ਅਮਰੀਕਾ ਵਸਦੀ ਪਰਮਜੀਤ ਕੌਰ ਦਿਉਲ ਪਤਨੀ ਜਸਵਿੰਦਰ ਸਿੰਘ ਦਿਉਲ ਨੇ ਬੇਟੇ ਜੋਬਨਪ੍ਰੀਤ ਸਿੰਘ ਦਿਉਲ ਦਾ ਤੇਰਵਾਂ ਜਨਮ ਦਿਨ ਨਿਵੇਕਲੇ ਢੰਗ ਨਾਲ਼ ਮਨਾਇਆ।ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਅਮਰੀਕੀ ਨਾਗਰਿਕ ਭੈਣ ਪਰਮਜੀਤ ਕੌਰ ਪੁੱਤਰੀ ਮੇਜਰ ਸਿੰਘ ਸਿੱਧੂ ਨੇ ਕਲੱਬ ਦੇ 'ਡਰੀਮ ਪ੍ਰੋਜੈਕਟ' ਦਾਦਾ-ਪੋਤਾ ਪਾਰਕ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਖਜੂਰਾਂ ਦੇ ਦੋ ਵੱਡ ਅਕਾਰੀ ਰੁੱਖ ਖਰੀਦਣ ਲਈ ਪੰਦਰਾਂ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਆਪਣੇ ਜਿਗਰ ਦੇ ਟੋਟੇ ਜੋਬਨਪ੍ਰੀਤ ਸਿੰਘ ਦਿਉਲ ਦੇ ਤੇਰ੍ਹਵੇਂ ਜਨਮ ਦਿਨ ਨੂੰ ਸਮਰਪਿਤ ਕਲੱਬ ਨੂੰ ਦਾਨ ਕੀਤੀ।ਕਲੱਬ ਨੇ ਉਚੇਚੇ ਤੌਰ 'ਤੇ ਦੋ ਖਜੂਰਾਂ ਦੇ ਰੱਖ ਮਲੇਰਕੋਟਲਾ ਤੋਂ ਖਰੀਦ ਕੇ ਲਿਆਂਦੇ।ਉਹਨਾਂ ਪਰਮਜੀਤ ਕੌਰ ਦਿਉਲ ਅਤੇ ਜਸਵਿੰਦਰ ਸਿੰਘ ਦਿਉਲ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕੇ ਦਾਦਾ –ਪੋਤਾ ਪਾਰਕ ਦੇ ਮੁੱਖ ਦੁਆਰ 'ਤੇ ਲਾਏ ਗਏ ਖਜੂਰਾਂ ਦੇ ਦੋ ਰੁੱਖ ਜਿੱਥੇ ਹਰੇਕ ਵਿਅਕਤੀ ਲਈ ਖਿੱਚ ਦਾ ਕੇਂਦਰ ਬਣਨਗੇ ,ਉੱਥੇ ਕਾਕਾ ਜੋਬਨਪ੍ਰੀਤ ਸਿੰਘ ਦਿਉਲ ਦਾ ਤੇਰ੍ਹਵਾਂ ਜਨਮ ਦਿਨ ਪਿੰਡ ਵਾਸੀਆਂ ਨੂੰ ਹਮੇਸ਼ਾ ਯਾਦ ਰਹੇਗਾ।ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾਉਣ ਵਾਲ਼ੇ ਅਤੇ ਬੰਗੀ ਨਿਹਾਲ ਸਿੰਘ ਵਾਸੀ ਬਾਬਾ ਜਗਦੀਪ ਸਿੰਘ ਜੀ ਨੇ ਵਾਤਾਵਰਣ ਦੀ ਸੰਭਾਲ ਲਈ ਦਿਉਲ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਜੋਬਨਪ੍ਰੀਤ ਸਿੰਘ ਦਿਉਲ ਦੀ ਲੰਮੀ ਉਮਰ,ਤੰਦਰੁਸਤੀ ਅਤੇ ਤਰੱਕੀ ਲਈ ਅਰਦਾਸ ਵੀ ਕੀਤੀ।ਉਪਰੋਕਤ ਸ਼ੁੱਭ ਕਾਰਜ ਮੌਕੇ ਲੱਡੂ ਵੰਡੇ ਗਏ ਅਤੇ ਜੈਕਾਰਿਆਂ ਦੀ ਗੂੰਜ 'ਚ ਸਮਾਗਮ ਸੁਖਦ ਪ੍ਰਭਾਵ ਛੱਡਦਿਆਂ ਹੋਇਆ ਸਮਾਪਤ ਹੋਇਆ।ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਜਗਦੀਪ ਸਿੰਘ ਸਿੱਧੂ,ਲੈਕਚਰਾਰ ਤਰਸੇਮ ਸਿੰਘ ਬੁੱਟਰ,ਗਗਨਦੀਪ ਸਿੰਘ ਸਿੱਧੂ,ਮਨਪ੍ਰੀਤ ਸਿੰਘ ਬੁੱਟਰ,ਗੁਰਸ਼ੇਰ ਸਿੰਘ ਸਿੱਧੂ,ਗੁਰਵਿੰਦਰ ਸਿੰਘ ਬੁੱਟਰ,ਨੰਬਰਦਾਰ ਗੁਲਾਬ ਸਿੰਘ ਸਿੱਧੂ,ਨੰਬਰਦਾਰ ਲਾਭ ਸਿੰਘ ਸਿੱਧੂ,ਸਰਪੰਚ ਰਾਜਿੰਦਰ ਸਿੰਘ ਖ਼ਾਲਸਾ,ਬੂਟਾ ਸਿੰਘ ਬੁੱਟਰ ਪੰਚ,ਮੱਖਣ ਸਿੰਘ ਪੰਚ,ਹਰਦੀਪ ਸਿੰਘ ਖ਼ਾਲਸਾ, ਪ੍ਰਧਾਨ ਗਗਨਦੀਪ ਸਿੰਘ ਬੰਗੀ ਦੀਪਾ ਟੇਕ ਸਿੰਘ ਮਾਨ,ਮੱਖਣ ਸਿੰਘ ਨਿੱਕਾ,ਹਰਬੰਤ ਸਿੰਘ ਨੰਬਰਦਾਰ,ਸੁਖਦੇਵ ਸਿੰਘ ਬੁੱਟਰ,ਕਰਨੈਲ ਸਿੰਘ ਬੁੱਟਰ,ਹਰਮਨਦੀਪ ਸਿੰਘ ਸਿੱਧੂ,ਬਲਤੇਜ ਸਿੰਘ ਸਿੱਧੂ,ਗੋਮਾ ਸਿੰਘ,ਹੈਪੀ ਸਿੰਘ ਸਿੱਧੂ,ਗੋਗੂ ਸਿੰਘ ਸਿੱਧੂ,ਗਰਤੇਜ ਸਿੰਘ ਭੁੱਲਰ ਆਦਿ ਹਾਜ਼ਰ ਸਨ।