ਮਦਨ ਲਾਲ ਜਲਾਲਪੁਰ ਨੇ ਮੰਗਿਆ ਮਹਾਰਾਣੀ ਦੇ ਹੱਕ ਵਿਚ ਵੋਟਾਂ

Date: 18 May 2019
RAJESH DEHRA, RAJPURA
ਰਾਜਪੁਰਾ (ਰਾਜੇਸ਼ ਡਾਹਰਾ)

ਲੋਕਸਭਾ ਚੋਣਾਂ ਵਿਚ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿਚ ਸੈਦਖਰੀ ਰੋਡ ਤੇ ਲੱਕੀ ਟੈਂਟ ਹਾਊਸ ਤੇ ਅੰਮ੍ਰਿਤ ਲਾਲ ਹੈਪੀ,ਸ਼੍ਰੀ ਧਰਮਚੰਦ ਰਿਟਾਇਰਡ ਇ ਟੀ ਓ,ਗੁਲਜਾਰ ਸਿੰਘ ਆਜ਼ਾਦ, ਯੂਥ ਕਾਂਗਰਸ ਦਾ ਵਾਈਸ ਪ੍ਰਧਾਨ ਰਿਸੁ ਗੰਡਾਖੇੜੀ ਅਤੇ ਬਨਵਿੰਦਰ ਕਾਲਾ ਦੀ ਸਾਂਝੀ ਅਗੁਵਾਈ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁਖ ਮਹਿਮਾਨ ਹਲਕਾ ਘਨੋਰ ਦੇ ਐਮ ਐਲ ਏ ਮਦਨ ਲਾਲ ਜਲਾਲਪੁਰ ਵਿਸ਼ੇਸ਼ ਤੌਰ ਤੇ ਪੁਜੇ ਜਿਥੇ ਉਹਨਾਂ ਨੇ ਇਲਾਕੇ ਵਾਸੀਆਂ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਆਦਾ ਤੋਂ ਜਿਆਦਾ ਵੋਟਾਂ ਪਾਉਣ ਦੀ ਅਪੀਲ ਕੀਤੀ ।ਮੌਕੇ ਤੇ ਮੌਜੂਦ ਅਫਸਰ ਕਾਲੋਨੀ ਅਤੇ ਸੁੰਦਰ ਇਨਕਲੇਵ ਦੇ ਲੋਕਾਂ ਦਾ ਵੱਡੀ ਸਾਖਿਆਂ ਵਿਚ ਕੱਠ ਸੀ ।

ਇਸ ਮੌਕੇ ਤੇ ਸ੍ਰੀ ਗੁਲਜ਼ਾਰ ਸਿੰਘ ਆਜ਼ਾਦ ਅਤੇ ਰਿਸੁ ਨੇ ਇਲਾਕੇ ਵਾਸੀਆਂ ਨੂੰ ਮਹਾਰਾਣੀ ਪ੍ਰਨੀਤ ਕੌਰ ਵਲੋਂ ਹਲਕਾ ਘਨੋਰ ਦੇ ਐਮ ਐਲ ਏ ਮਦਨ ਲਾਲ ਜਲਾਲਪੁਰ ਰਾਹੀਂ ਇਲਾਕੇ ਦੇ ਕੀਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤੇ ਮੀਡੀਆ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਰਮੇਸ਼ ਸ਼ਰਮਾ ਵਲੋਂ ਸੋਸ਼ਲ ਮੀਡੀਆ ਤੇ ਮੋਦੀ ਸਰਕਾਰ ਦੇ ਚਲਾਏ ਜਾ ਰਹੇ ਕੰਮ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਇਕੋ ਹੀ ਗੱਲ ਬਾਰ ਬਾਰ ਕਹਿ ਜਾਂਦੀ ਹੈ ਕਿ ਕਾਂਗਰਸ ਨੇ 70 ਸਾਲ ਕੁਛ ਨਹੀਂ ਕੀਤਾ ਦੇ ਜਵਾਬ ਵਿਚ ਕਿਹਾ ਕਿ ਦੇਸ਼ ਦੀ ਇਕਨੋਮੀ ਜੋ ਮਨਮੋਹਨ ਸਿੰਘ ਜੀ ਵਲੋਂ ਸੁਧਾਰੀ ਸੀ ਉਹ ਅੱਜ ਦੀ ਸਰਕਾਰ ਨਹੀਂ ਕਰ ਸਕਦੀ।ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਜ਼ਾਰਾਂ ਕਰੋੜਾ ਦਾ ਫਾਇਦਾ ਵੱਡੇ ਘਰਾਨੇ ਵਾਲਿਆਂ ਨੂੰ ਦਿਤਾ ਇਹ ਕੋਈ ਘੱਟ ਘੋਟਾਲਾ ਨਹੀਂ ।

ਇਸ ਮੌਕੇ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪੰਜਾਬ ਇੰਫੋਲਾਇਨ ਨਾਲ ਗੱਲ ਕਰਦੇ ਕਿਹਾ ਕਿ ਪਿਛਲੀ ਵਾਰ ਡਾ ਗਾਂਧੀ ਨੂੰ ਵੋਟਾਂ ਪਾ ਕੇ ਲੋਕ ਪਛਤਾ ਰਹੇ ਹਨ ।ਡਾ ਗਾਂਧੀ ਨੇ ਇਲਾਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਉਹ ਇਹਨਾਂ ਇਲਾਕਿਆਂ ਵਿਚ ਪੰਜ ਸਾਲ ਪਹਿਲਾਂ ਆਇਆ ਸੀ ਵੋਟ ਲੈਣ ਅਤੇ ਹੁਣ ਦੋਬਾਰਾ ਪੰਜ ਸਾਲ ਬਾਅਦ ਆ ਰਿਹਾ ਹੈ ਵੋਟ ਲੈਣ ਇਹੋ ਜਿਹੇ ਨੇਤਾ ਸਿਰਫ ਵੋਟ ਕੱਠਿਆਂ ਕਰਦੇ ਹਨ ਕੋਈ ਕੰਮ ਨਹੀਂ ਕਰਦੇ। ਉਹਨਾਂ ਇਸ ਮੌਕੇ ਤੇ ਤਕੜੇ ਹੋ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਅੰਮ੍ਰਿਤ ਲਾਲ ਹੈਪੀ ਸਾਬਕਾ ਯੂਥ ਪ੍ਰਧਾਨ ,ਪਰਮਜੀਤ ਸਰਪੰਚ,ਨੀਟੂ ਸਰਪੰਚ, ਜਸਵਿੰਦਰ ਸਿੰਘ ਸੈਣੀ,ਲਾਲ ਬਹਾਦੁਰ, ਗੁਰਚਰਨ ਸਿੰਘ, ਮਤਵਾਲਾ,ਜੰਟਾ ਮਹਿਮਾ,ਭੋਲਾ ਸ8ਨਿੱਘ,ਕਮਲ ਸ਼ਰਮਾ,ਗੁਰਦੀਪ ਸਿੰਘ ਸੇਠੀ,ਮੌਜੀ ਪ੍ਰਧਾਨ,ਸਰਪੰਚ ਕਸ਼ਮੀਰ ਸਿੰਘ, ਹੰਸ ਰਾਜ ਬਣਵਾੜੀ,ਸੰਤੋਸ਼ ਸਰਪੰਚ, ਅਬਦੁਲ ਮਜਿਦ,ਗੁਰਜੰਟ ਸਿੰਘ ਰੱਖੜਾ,ਸੁਖੀ ਸਰਪੰਚ ਅਤੇ ਬੰਬਾਂ ਮੌਜੂਦ ਸੀ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com