ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ) ਜਿਲ੍ਹਾਂ ਲੁਧਿਆਣਾ ਦੀ ਮੀਟਿੰਗ ਹੋਈ......

Date: 27 September 2020
Amrish Kumar Anand, Doraha
27,September

ਦੋਰਾਹਾ,

ਅਮਰੀਸ਼ ਆਨੰਦ,

ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ) ਦੀ ਲੁਧਿਆਣਾ ਜਿਲ੍ਹਾਂ ਕਮੇਟੀ ਦੀ ਗੁਰਚਰਨ ਸਿੰਘ ਲਾਪਰਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਿਸਾਨਾ ਵਲੋਂ ਕਿਸਾਨ ਮਾਰੂ ਬਿਲਾਂ ਦੇ ਵਿਰੁੱਧ ਦਿੱਤੇ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਕੀਤੇ ਪੁਰਅਮਨ ਅਤੇ ਮੁਕੰਮਲ ਪੰਜਾਬ ਬੰਦ ਉਪੱਰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਗੋ ਆਉਣ ਵਾਲੇ ਸੰਘਰਸ਼ ਲਈ ਸਮਰਥਨ ਜਾਰੀ ਰਖਣ ਦੀ ਅਪੀਲ ਵੀ ਕੀਤੀ।ਮੀਟਿੰਗ ਵਿੱਚ ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਇੱਕ ਲੰਬੇ ਸਮੇਂ ਬਾਅਦ ਅਜਿਹਾ ਦੇਖਣ ਨੂੰ ਮਿਲਿਆ ਜਿਥੇ ਹਰ ਵਰਗ ਦੇ ਮਿਹਨਤਕਸ਼ ਲੋਕਾਂ ਅਤੇ ਉਨ੍ਹਾਂ ਦੀਆਂ ਸਮੁਚੀਆਂ ਜਥੇਬੰਦੀਆਂ ਨੇ ਕਿਸਾਨਾ ਦੇ ਇਸ ਸੰਘਰਸ਼ ਦਾ ਸਮੁਚੇ ਭਾਰਤ ਅੰਦਰ ਇੱਕ ਮੁੱਠ ਹੋਕੇ ਸਮਰਥਨ ਕੀਤਾ ਜਿਹੜਾ ਆਉਣ ਵਾਲੇ ਸਮੇਂ ਲਈ ਮੋਦੀ ਸਰਕਾਰ ਦੀਆਂ ਏਕਾਅਧਿਕਾਰ ਵਾਦੀ ਤਾਨਾਸ਼ਾਹੀ ਨੀਤੀਆਂ ਅਤੇ ਜਮਹੂਰੀ ਕਦਰਾਂ ਕੀਮਤਾਂ ਉਪੱਰ ਹਮਲੇ ਵਿਰੁੱਧ ਸੰਘਰਸ਼ ਲਈ ਇੱਕ ਸ਼ੁੱਭ ਸੰਕੇਤ ਹੈ।ਮੋਦੀ ਸਰਕਾਰ ਦੀਆਂ ਇਨ੍ਹਾਂ ਲੋਕ ਮਾਰੁ ਨੀਤੀਆਂ ਵਿਰੁੱਧ, ਕਿਸਾਨ ਵਿਰੋਧੀ ਬਿਲਾਂ ਜਿਨ੍ਹਾਂ ਦਾ ਸਾਰੇ ਸਮਾਜ ਉਪੱਰ ਨਾਹ ਪੱਖੀ ਅਸਰ ਪੈਦਾਂ ਹੈ, ਅਤੇ ਮਜ਼ਦੂਰ ਵਿਰੋਧੀ ਕਿਰਤ ਕਨੂੰਨ ਬਿਲਾਂ ਨੂੰ ਵਾਪਸ ਕਰਵਾਉਣ, ਨਿੱਤ ਵੱਧ ਰਹੀ ਮਹਿੰਗਾਈ, ਭਰਿਸ਼ਟਾਚਾਰ, ਬੇਰੁਜਗਾਰੀ ਨਿੱਤ ਵੱਧਦੀ ਜਾਂਦੀ ਬਦਅਮਨੀ ਵਿਰੁੱਧ ਐਮ ਸੀ ਪੀ ਆਈ (ਯੂ) ਵਲੋਂ 5 ਅਕਤੂਬਰ ਨੂੰ ਜਿਲ੍ਹਾ ਪੱਧਰ ਤੇ ਡੀ ਸੀ ਦਫਤਰ ਅਗੇ ਮਾਰੇ ਜਾ ਰਹੇ ਧਰਨੇ ਨੂੰ ਸਫਲ ਬਨਾਉਣ ਸਬੰਧੀ ਪਰੋਗ੍ਰਾਮ ਉਲਿਕਿਆ ਗਿਆ।ਮੀਟਿੰਗ ਵਿੱਚ ਕੋਰੋਨਾ ਵਾਈਰਸ ਦੀ ਆੜ ਵਿੱਚ ਲਗਾਈਆਂ ਗਈਆਂ ਗੈਰ ਵਾਜਵ ਪਾਬੰਦੀਆਂ ਹਟਾਉਣ, ਕੋਰੋਨਾ ਪੀੜਤਾਂ ਦਾ ਸਹੀ ਇਲਾਜ ਅਤੇ ਉਨ੍ਹਾਂ ਪ੍ਰਤੀ ਸਹੀ ਵਿਵਹਾਰ ਅਪਨਾਉਣ ਦੀ ਸਰਕਾਰ ਤੋਂ ਮੰਗ ਕੀਤੀ ਗਈ ਕੰਪਿਊਟਰ ਦੀ ਗਲਤੀ ਜਾਂ ਪਾਵਰ ਕੋਮ ਦੇ ਕਰਮਚਾਰੀਆਂ ਦੀ ਗਲਤੀ ਕਾਰਨ ਆਉਂਦੇ ਭਾਰੀ ਬਿਜਲੀ ਬਿਲਾਂ ਨੂੰ ਭਰਵਾਉਣ ਤੋਂ ਪਹਿਲਾਂ ਦਰੁਸਤੀ ਕਰਨ ਦੀ ਵੀ ਮੰਗ ਕੀਤੀ ਗਈ।ਮੀਟਿੰਗ ਨੂੰ ਐਮ ਸੀ ਪੀ ਆਈ (ਯੂ) ਦੇ ਕੁੱਲ ਹਿੰਦ ਜਨਰਲ ਸੱਕਤਰ ਕੁਲਦੀਪ ਸਿੰਘ, ਸੂਬਾ ਸੱਕਤਰ ਪਵਨ ਕੁਮਾਰ ਕੌਸ਼ਲ ਅਤੇ ਜਿਲ੍ਹਾ ਕਾਰਜਕਾਰੀ ਸਕੱਤਰ ਸੁਖਦੇਵ ਸਿੰਘ ਨੇ ਸੰਬੋਧਨ ਕੀਤਾ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com