ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਿਪਨ ਕੁਮਾਰ ਢੰਡ ਬਣੇ ਮੁੜ ਤੋਂ ਪ੍ਰਧਾਨ, ਇੰਦਰਜੀਤ ਸਿੰਘ ਅੜੀ ਸੈਕਟਰੀ

ਸ਼ੁਕਰਵਾਰ ਨੂੰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀਆਂ ਚੌਣਾਂ ਹੋਈਆਂ ਜਿਸ ਵਿਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਆਪਣੀ ਵੋਟ ਪਾ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੌਣ ਕੀਤੀ l ਦੇਰ ਰਾਤ ਆਏ ਨਤੀਜਿਆਂ ਅਨੁਸਾਰ ਵਿਪਨ ਕੁਮਾਰ ਢੰਡ ਇਕ ਫਾਰ ਫਿਰ ਤੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਇੰਦਰਜੀਤ ਸਿੰਘ ਅੜੀ ਸੈਕਟਰੀ ਚੁਣੇ ਗਏ l ਵਾਈਸ ਪ੍ਰਧਾਨ ਦੇ ਅਹੁਦੇ ਲਈ ਰਾਜਨ ਕਟਾਰੀਆ, ਜੋਇੰਟ ਸੈਕਟਰੀ ਲਈ ਰਾਜਦੀਪ ਸਿੰਘ ਘੁਮਣ ਅਤੇ ਵਿਸ਼ਾਲ ਖਜਾਨਚੀ ਚੁਣੇ ਗਏ l ਇਸ ਉਪਰੰਤ ਸ੍ਰੀ ਢੰਡ ਨੇ ਸਮੂਹ ਵਕੀਲ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਉਹਨਾਂ ਨੂੰ ਅੱਜ ਇਕ ਵਾਰ ਫਿਰ ਤੋਂ ਜਿੰਮੇਵਾਰੀ ਮਿਲੀ ਹੈ ਉਹ ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਉਣਗੇ l