ਖੰਨਾ,ਸਾਂਝੀਵਾਲਤਾ ਤੇ ਧੀਆਂ ਪੁੱਤਾਂ ਦੀ ਇਕਸਾਰਤਾ ਦਾ ਸੁਨੇਹਾ ਦਿੰਦਾ ਲੋਹੜੀ ਦਾ ਤਿਉਹਾਰ ਗੋਬਿੰਦਗੜ੍ਹ ਪਬਲਿਕ ਕਾਲਜ ਅਲੌਡ਼,ਖੰਨਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਪੋ੍ਗਰਾਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ.ਨੀਨਾ ਸੇਠ ਪਜਨੀ ਦਾ ਕਾਲਜ ਸਟਾਫ ਵਲੋਂ ਗਿਆ,ਪੋ੍ਗਰਾਮ ਦੀ ਸ਼ੁਰੂਆਤ 'ਚ ਸਾਰਿਆਂ ਨੇ ਲੋਹੜੀ ਦੀ ਧੂਣੀ ਬਾਲ ਕੇ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ।ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ.ਨੀਨਾ ਸੇਠ ਪਜਨੀ ਨੇ ਸਮੂਹ ਸਟਾਫ਼,ਵਿਦਿਆਰਥੀਆਂ ਨੂੰ ਲੋਹੜੀ ਤੇ ਮਾਘੀ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਪੰਜਾਬ ਦੇ ਅਣਮੁੱਲੇ ਇਤਿਹਾਸ ਤੋਂ ਜਾਣੂ ਕਰਵਾਇਆ।ਕਾਲਜ ਵਿਦਿਆਰਥੀਆਂ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਸਭ ਨਾਲ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਵੱਲੋਂ ਤਿਉਹਾਰ ਨਾਲ ਸਬੰਧਿਤ ਗੀਤ ਪੇਸ਼ ਕੀਤੇ ਗਏ।ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਖੂਬਸੂਰਤ ਡਾਂਸ ਨੇ ਸਭ ਦਾ ਮਨ ਮੋਹ ਲਿਆ।