ਰਾਮਾਂ ਮੰਡੀ ,17 ਜੂਨ ( ਬੁੱਟਰ ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬਲੱਡ ਬੈੰਕ ਸਿਵਲ ਹਸਪਤਾਲ ਬਠਿੰਡਾ ਅਤੇ ਵਿਜੇ ਭੱਟ ਪ੍ਰਧਾਨ ਯੂਨਾਈਟਡ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਸਹਿਯੋਗ ਨਾਲ਼ ਦਾਦਾ-ਪੋਤਾ ਪਾਰਕ ਵਿਖੇ ਗਾਇਕ ਸਵ:ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਿੱਠੀ -ਪਿਆਰੀ ਯਾਦ ਅਤੇ ਉਹਨਾਂ ਦੇ ਜਨਮ ਦਿਨ ਮੌਕੇ ਖੂਨਦਾਨ ਕੈੰਪ ਲਾਇਆ ।ਕੈੰਪ ਦੀ ਸ਼ੁਰੂਆਤ ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਨੇ ਅਰਦਾਸ ਕਰ ਕੇ ਕੀਤੀ।ਉਹਨਾਂ ਨੇ ਸਵ: ਗਾਇਕ ਸਿੱਧੂ ਮੂਸੇਵਾਲਾ ਦੇ ਵਿਅਕਤੀਤਵ ਬਾਰੇ ਚਰਚਾ ਕੀਤੀ ਅਤੇ ਖ਼ੂਨਦਾਨ ਦੀ ਮਹੱਤਤਾ ਤੋਂ ਜਾਣੂ ਕਰਵਾਉੰਦੇ ਹੋਏ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ।ਇਸ ਖ਼ਾਸ ਅਵਸਰ 'ਤੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਸਿੱਧੂ ਮੂਸੇਵਾਲਾ ਦੀ ਗੀਤਕਾਰੀ /ਗਾਇਕੀ/ਅਦਾਕਾਰੀ ਤੇ ਅਣਖੀਲੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ ।ਇਸ ਕੈੱਪ ਦੌਰਾਨ 30 ਖ਼ੂਨਦਾਨੀਆਂ ਨੇ ਸਵੈ- ਇੱਛਾ ਨਾਲ਼ ਮਾਨਵਤਾ ਦੀ ਭਲਾਈ ਲਈ ਰਕਤ ਦਾਨ ਦਿੱਤਾ ।ਕਲੱਬ ਵੱਲੋਂ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ,ਪੌਦੇ ਅਤੇ ਕਲੰਡਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਬਲੱਡ ਬੈੰਕ ਬਠਿੰਡਾ ਵੱਲੋਂ ਡਾਕਟਰ ਰੀਚਿਕਾ,ਨੀਲਮ ਗਰਗ,ਰਵਿੰਦਰਪਾਲ ਕੌਰ,ਮਨਪ੍ਰੀਤ ਸਿੰਘ ,ਬਲਦੇਵ ਸਿੰਘ ਤੋਂ ਇਲਾਵਾ ਗੁਰਸੇਵਕ ਸਿੰਘ ਬੀੜ , ਪ੍ਰਧਾਨ ਗੁਰਮੀਤ ਸਿੰਘ ਬੁੱਟਰ ,ਗਗਨਪ੍ਰੀਤ ਸਿੰਘ ਬੰਗੀ ,ਸਰਪੰਚ ਰਣਜੀਤ ਸਿੰਘ ਬੰਗੀ ਦੀਪਾ,ਗੁਲਾਬ ਸਿੰਘ ਨੰਬਰਦਾਰ,ਹਰਦੀਪ ਸਿੰਘ ਖ਼ਾਲਸਾ, ਲਖਵੀਰ ਸਿੰਘ ਪ੍ਰਧਾਨ,ਸਿਮਰਜੀਤ ਸਿੰਘ ਮਾਨ ਪ੍ਰਧਾਨ,ਮੇਹਰ ਸਿੰਘ ਖ਼ਾਲਸਾ ਪ੍ਰਧਾਨ, ਜੋਤਾ ਬੰਗੀ,ਹਰਬਿਲਾਸ ਸਿੰਘ ,ਤਰਸੇਮ ਸਿੰਘ ,ਹਰਮਨ ਸਿੰਘ ਸਿੱਧੂ ,ਰੇਸ਼ਮ ਸਿੰਘ ਰੋਮਾਣਾ,ਮਨਪ੍ਰੀਤ ਸਿੰਘ ਬੁੱਟਰ ,ਗਗਨਦੀਪ ਸਿੰਘ ਸਿੱਧੂ ,ਸੁਮੀਤ ਸ਼ਰਮਾਂ,ਪਰਮਿੰਦਰ ਗਿੱਲ,ਜਸ਼ਨਦੀਪ ਸਿੰਘ ਬੁੱਟਰ ,ਸਾਗਰ ਸ਼ਰਮਾਂ,ਅਰਸ਼ਦੀਪ ਸਿੰਘ ,ਮਨਜੋਤ ਸ਼ਰਮਾਂ,ਰਾਜਵਿੰਦਰ ਬੁੱਟਰ ,ਕੁਲਦੀਪ ਸਿੰਘ ਨੰਬਰਦਾਰ,ਮੈੰਬਰ ਮੱਖਣ ਸਿੰਘ ਸਿੱਧੂ ,ਗੀਤਕਾਰ ਸੱਤਪਾਲ ਬੰਗੀ,ਕੁਲਦੀਪ ਸਿੰਘ ,ਮਹਿੰਦਰ ਸਿੰਘ ,ਕਰਮਜੀਤ ਕੌਰ,ਨਸੀਬ ਕੌਰ ਆਦਿ ਹਾਜ਼ਰ ਸਨ।