-
ਸਾਡਾ ਸੱਭਿਆਚਾਰ
-
Sun Jun,2022
ਦੋਰਾਹਾ,(ਆਨੰਦ)ਦੋਰਾਹੇ ਦੇ ਉਘੇ ਸਮਾਜ ਸੇਵੀ ਸੁਦਰਸ਼ਨ ਆਨੰਦ(ਅਵੀ ਟ੍ਰੇੰਡਜ਼)ਬਨਾਰਸੀ ਦਾਸ ਆਨੰਦ ਐਂਡ ਸੰਨ੍ਜ੍ਹ (ਲੱਲ ਕਲਾਂ ਵਾਲੇ) ਜੀ ਦੀ ਸਤਿਕਾਰਯੋਗ ਸੱਸ ਤੇ ਅਵਨੀਤ ਆਨੰਦ ਦੀ ਨਾਨੀ ਜੀ'ਮਾਤਾ ਵੇਦਵੰਤੀ ਕੱਕੜੀਆ ਜੀ'ਜੋ ਬੀਤੇ ਕੁਝ ਦਿਨਾਂ ਪਹਿਲਾ ਸਦੀਵੀਂ ਵਿਛੋੜਾ ਦੇ ਗਏ ਸਨ,ਸਵ.ਮਾਤਾ ਵੇਦਵੰਤੀ ਕੱਕੜੀਆ ਜੀ (86)ਧਰਮਪਤਨੀ ਸਵ.ਕੁਲਵੰਤ ਰਾਏ ਕੱਕੜੀਆ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਅੱਜ ਐਤਵਾਰ ਨੂੰ ਹਿੰਦੂ ਧਰਮਸਾਲਾ ਰੇਲਵੇ ਰੋਡ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਪਾਏ ਗਏ,ਇਸ ਮੌਕੇ ਸ਼ਹਿਰ ਵਾਸੀਆਂ ਨੇ ਹਿੰਦੂ ਧਰਮਸਾਲਾ ਪਹੁੰਚ ਕੇ ਸਵ.ਮਾਤਾ ਵੇਦਵੰਤੀ ਕੱਕਰੀਆ ਨੂੰ ਯਾਦ ਕਰਦੇ ਹੋਏ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ,ਇਸ ਮੌਕੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਆਨੰਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ,ਇਸ ਮੌਕੇ ਹਿੰਦੂ ਧਰਮਸਾਲਾ ਦੋਰਾਹਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਡਾ.ਜੇ ਐੱਲ ਆਨੰਦ ਨੇ ਮਾਤਾ ਵੇਦਵੰਤੀ ਦੇ ਸੰਸਾਰਿਕ ਜੀਵਨ ਬਾਰੇ ਸੰਖੇਪ ਸ਼ਬਦਾਂ ਵਿਚ ਇਸ ਸੋਕ ਸਭਾ ਚ ਉਚੇਚੇ ਤੌਰ ਤੇ ਸੰਬੋਧਿਤ ਕੀਤਾ,ਇਸ ਮੌਕੇ ਸਾਬਕਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ,ਸਾਬਕਾ ਪ੍ਰਧਾਨ ਨਗਰ ਕਾਉਂਸਿਲ ਦੋਰਾਹਾ ਚੇਅਰਮੈਨ ਬੰਤ ਸਿੰਘ ਦੋਬੁਰਜੀ,ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਡਾਕਟਰ ਜੇ ਐੱਲ ਆਨੰਦ,ਕਰਿਆਨਾ ਯੂਨੀਅਨ ਦੇ ਕੈਸ਼ੀਅਰ ਸੁਰੇਸ਼ ਆਨੰਦ,ਸਾਬਕਾ ਕੋਸਲਰ ਮਨਦੀਪ ਮਾਂਗਟ,ਅਵਤਾਰ ਸਿੰਘ ਗੁਰਥਲੀ,ਗਾਉ ਸੇਵਕ ਕ੍ਰਿਸ਼ਨ ਆਨੰਦ,ਸੀਨੀਅਰ ਪੱਤਰਕਾਰ ਨਰਿੰਦਰ ਆਨੰਦ,ਸੇਵਾਮੁਕਤ ਐਸ.ਡੀ.ਓ ਲੇਖਰਾਜ ਆਨੰਦ,ਅਮਰੀਸ਼ ਆਨੰਦ,ਸ਼ਿਵ ਦਿਆਲ ਥਮਨ,ਨਵਦੀਪ ਥਮਨ,ਕਾਂਗਰਸੀ ਆਗੂ ਵਿਕਾਸ ਧੀਰ,ਪੰਕਜ ਧੀਰ,ਬਲਾਕ ਪ੍ਰਧਾਨ ਆਪ ਆਗੂ ਈਸ਼ਰ ਸਿੰਘ ਖਰੇ,ਸੁਖਵਿੰਦਰ ਨੋਨਾ ਆਪ ਆਗੂ,ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਰਾਮਪ੍ਰਕਾਸ਼ ਪੱਪੂ,ਸੀਨੀਅਰ ਪੱਤਰਕਾਰ ਲਾਲ ਮਾਂਗਟ,ਮੋਹਨ ਲਾਲ ਹੇਅਰ ਡ੍ਰੇਸਰ,ਰਾਮ ਵਿਨਾਇਕ,ਪ੍ਰਿੰਸੀਪਲ ਡੀ ਐੱਸ ਗੁਸਾਈਂ,ਗੁਰਚਰਨ ਆਨੰਦ,ਰਾਜੇਸ਼ ਆਨੰਦ,ਪ੍ਰੋਫਸਰ ਮਦਨ ਸਿੰਘ ਭੰਡਾਰੀ,ਪ੍ਰੀਤਿਸ਼ ਗੁਸਾਈਂ,ਵਿਜੈ ਮਰਵਾਹਾ,ਨਰਿੰਦਰ ਮਰਵਾਹਾ,ਜਵਾਹਰ ਲਾਲ ਕਪਿਲਾ,ਰਮੇਸ਼ ਆਨੰਦ,ਮਨੋਜ ਬੰਸਲ ਯੂਥ ਆਗੂ ਰਿਕੀ ਬੈਕੱਟਰ,ਨਿਰਦੋਸ਼ ਕੁਮਾਰ ਨੋਸ਼ਾ,ਵਿਨੋਦ ਕਪਿਲਾ,ਅਨਿਲ ਕੌਸ਼ਲ,ਅਰਵਿੰਦ ਚੌਧਰੀ,ਅਵਤਾਰ ਸਿੰਘ ਰਾਜਵੀਰ ਭੱਲਾ,ਨਵੀਂਨ ਕੁਮਾਰ,ਮਿਕੀ ਮੈਨੀ ਤੋਂ ਇਲਾਵਾ ਅਨੇਕਾਂ ਸ਼ਹਿਰ ਵਾਸੀਆਂ ਵਲੋਂ ਮਾਤਾ ਵੇਦਵੰਤੀ ਕੱਕੜੀਆ ਨੂੰ ਨੱਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਵੱਖ ਵੱਖ ਅਦਾਰਿਆਂ ਤੋਂ ਭੇਜੇ ਗਏ ਸ਼ੋਕ ਮਤੇ ਵੀ ਪੜ੍ਹੇ ਗਏ.