ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ਦੀ ਵਧਦੀ ਮੰਗ
- ਪੰਥਕ ਮਸਲੇ ਅਤੇ ਖ਼ਬਰਾਂ
- 09 Feb,2025

ਲੁਧਿਆਣਾ: ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮਾਸਿਕ ਧਾਰਮਿਕ ਰਸਾਲਾ "ਸਿੱਖ ਫੁਲਵਾੜੀ" ਸਿੱਖ ਸੰਗਤਾਂ ਵਿੱਚ ਕਾਫੀ ਪ੍ਰਸਿੱਧ ਹੋ ਰਿਹਾ ਹੈ। ਇਹ ਰਸਾਲਾ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੈ। ਇਸ ਵਿੱਚ ਧਾਰਮਿਕ ਲੇਖਾਂ ਦੇ ਨਾਲ-ਨਾਲ ਸਿਹਤ, ਬੱਚਿਆਂ ਲਈ ਵਿਸ਼ੇਸ਼ ਲੇਖ ਅਤੇ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜੋ ਪਾਠਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ।
ਹਜ਼ਾਰਾਂ ਲੋਕ ਹਰ ਮਹੀਨੇ ਇਸ ਰਸਾਲੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਵਿਦਵਾਨਾਂ, ਪ੍ਰਚਾਰਕਾਂ ਅਤੇ ਸਿੱਖ ਸੰਗਤ ਵਿੱਚ ਇਹ ਮੈਗਜ਼ੀਨ ਵਧੇਰੇ ਲੋਕਪ੍ਰਿਯ ਹੋ ਰਹੀ ਹੈ। ਮੈਗਜ਼ੀਨ ਡਾਇਰੈਕਟਰ ਸਰਦਾਰ ਦਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਹੀ ਵੱਖ-ਵੱਖ ਸਰਕਲਾਂ ਵੱਲੋਂ 622 ਨਵੇਂ ਪਾਠਕਾਂ ਨੇ ਰਸਾਲਾ ਬੁੱਕ ਕਰਵਾਇਆ ਹੈ।
ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਮੈਗਜ਼ੀਨ ਦੀ ਨਵੀਂ ਬਿਕਇੰਗ ਵਿੱਚ ਬਠਿੰਡਾ, ਜਮਾਲਪੁਰ, ਬਾਬਾ ਬਕਾਲਾ, ਜੰਮੂ, ਪਾਨੀਪਤ, ਚੰਡੀਗੜ੍ਹ ਅਤੇ ਮੋਗਾ ਆਦਿ ਸਰਕਲਾਂ ਨੇ ਮੁੱਖ ਭੂਮਿਕਾ ਨਿਭਾਈ। ਇਹ ਮੈਗਜ਼ੀਨ ਵਿਦਿਆਰਥੀਆਂ, ਗੁਰਮਤਿ ਅਧਿਐਨਕਰਤਾਵਾਂ ਅਤੇ ਧਾਰਮਿਕ ਜਾਗਰੂਕਤਾ ਪੈਦਾ ਕਰਨ ਵਾਲਿਆਂ ਲਈ ਵਿਸ਼ਵਾਸਯੋਗ ਸਰੋਤ ਬਣ ਗਿਆ ਹੈ।
Posted By:

Leave a Reply